Shruti Sodhi

Shruti Sodhi Instagram – ਅੱਜ ਕੱਲ ਹਰ ਪੌਡਕਾਸਟ ਵਿੱਚ ਐਕਟਰ ਇੰਡਸਟਰੀ ਨੂੰ ਗ੍ਹਾਲਾਂ ਕੱਢ ਰਹੇ ਐ, ਸਾਡੇ ਨਾਲ ਧੱਕਾ ਹੋਇਆ ਪਰ ਮੈਂ ਐਕਟਰਾਂ ਦੀ ਸੀਰੀਜ਼ ਪਾਉਣ ਲੱਗਿਆਂ ਜੋ ਲੰਬੇ ਸਮੇਂ ਤੋਂ ਆਪਣੇ ਹਿੱਸੇ ਦੀ ਮਿਹਨਤ ਤੇ ਚੰਗੇ ਕੰਮ ਲਈ ਜੱਦੋ ਜਹਿਦ ਕਰ ਰਹੇ ਐ ਤੇ ਬਹੁਤੇ ਕਾਮਯਾਬ ਵੀ ਹੋਏ ਨੇ। ਜਿਹੜੇ ਅੱਕੇ ਥੱਕੇ ਨੀ ਸਾਲਾਂ ਦੀ ਮਿਹਨਤ ਦੇ ਬਾਵਜੂਦ ਤੇ ਨਾਂ ਹੀ ਸ਼ੌਟਕੱਟ ਵਿੱਚ ਯਕੀਨ ਰੱਖਦੇ ਐ। ਆਹ ਜਿਹੜਾ ਪਹਿਲਾ ਬੰਦਾ @preetbhullarpb ਐ ਨਾਲ ਬੈਠੀ ਕੁੜੀ @aslishrutisodhi ਐ ਜਿਨੂੰ ਤੁਸੀਂ ਪੰਜਾਬੀ ਤੇ ਸਾਊਥ ਦੀਆਂ ਬਹੁਤ ਫਿਲਮਾਂ ਵਿੱਚ ਦੇਖਿਆ ਹੋਣਾ ਤੇ ਥੱਲੇ ਬੈਠਾ ਮੁੰਡਾ @ikavisingh ਐ ਜਿਸਨੂੰ ਤੁਸੀਂ ਹੁਣ ਬਹੁਤ ਸਾਰੀਆਂ ਫਿਲਮਾਂ ਵਿੱਚ ਦੇਖਦੇ ਹੋ ਹੁਣੇ ਇਹਦੀ ਫਿਲਮ Rode College ਰਿਲ਼ੀਜ਼ ਹੋਈ ਸੀ। ਮੈਂ ਗਰੀਬ ਜਾ ਇਸ ਕਰਕੇ ਲੱਗ ਰਿਹਾਂ ਕਿਉਂਕਿ ਇਹ ਤਿੰਨੋਂ ਐਕਟਿੰਗ ਦੇ ਪਾਵਰ ਹਾਊਸ ਐ ਜਿਸਦਾ ਮੈਨੂੰ ਸੈਟ ਤੇ ਪਤਾ ਲੱਗਾ ਇਹਨਾਂ ਨਾਲ ਕੰਮ ਕਰਕੇ 🙊। ਇਹਨਾਂ ਤਿੰਨਾ ਨਾਲ ਕੰਮ ਕਰਕੇ ਪਤਾ ਲੱਗਿਆ ਐਕਟਰ ਪਰ੍ਹੇ ਤੋਂ ਪਰ੍ਹੇ ਪਏ ਐ ਇੰਡਸਟਰੀ ਵਿੱਚ। ਪ੍ਰੀਤ ਭੁਲਰ ਤਾਂ ਬੋਲਦਾ ਈ ਨੀ ਸੈਟ ਤੇ ਪਤੰਦਰ ਪਤਾ ਨੀ ਕੀ ਖਾਕੇ ਆਉਂਦੈ ਬੱਸ ਸੈਟ ਤੇ ਈ ਪਤਾ ਲੱਗਦੈ ਵੀ ਅੱਛਾ ਭਾਜੀ ਹੋਣੀ ਤਿਆਰੀ ਚ ਆਏ ਐ, ਮੈਂ ਤੇ ਕਵੀ ਆਵਦੇ ਜਾਣੀ ਤਿਆਰੀ ਕਰਕੇ ਜਾਂਦੇ ਸੀ ਪਰ ਚਲੋ ਕੋਈ ਨਾ ਅਗਲੀ ਵਾਰੀ ਦੱਸਾਂਗੇ ਪ੍ਰੀਤ ਸਿਆਂ। ਪਰ ਕਵੀ ਦਾ ਕੰਮ ਕਰਨ ਦਾ ਤਰੀਕਾ ਬਹੁਤ ਚਿੱਲ ਐ, ਇਹ ਉਹ ਐਕਟਰ ਦਿਹੜੇ ਸਕੂਲ ਵਿੱਚ ਦਵਾਕ ਸਾਰਾ ਸਾਲ ਨੀ ਪੜਦੇ ਸੀ ਪਰ ਪੇਪਰਾਂ ਵਿੱਚ ਫੁਲ ਵਟਾ ਫੁੱਲ ਨੰਬਰ ਲੈਕੇ ਪਾਸ ਹੁੰਦੇ ਐ। ਵੱਡੇ ਵੱਡੇ ਹਾਊਸ ਲੱਭਦੇ ਐ ਮੁੰਡੇ ਨੂੰ ਪਰ ਹੁਣ ਜਦੋਂ ਕਵੀ ਦਾ ਸਮਾਂ ਆ ਗਿਆ ਤਾਂ ਚੁਣ-ਚੁਣ ਕੇ ਕੰਮ ਕਰਦਾ ਪਿਆ, ਦੇਖਿਓ ਥੋੜੇ ਟਾਈਮ ਵਿੱਚ ਈ ਮੁੰਡਾ ਰਾਈਜ਼ & ਸ਼ਾਈਨ ਕਰਦਾ ਦਿਖੂਗਾ ਪੂਰਾ। ਸ਼ਰੂਤੀ ਦਾ ਪੰਜਾਬੀ ਵਿੱਚ ਵੱਜੀਆਂ ਫਿਲਮਾਂ ਦੇ ਨਾਲ-ਨਾਲ ਸਾਊਥ ਵਿੱਚ ਬਹੁਤ ਕੰਮ ਕੀਤਾ ਹੋਇਆ। ਸ਼ਰੂਤੀ ਨੇ ਬਲਾਕਬਸਟਰ ਫਿਲਮਾਂ ਦਿੱਤੀਆਂ ਹੋਈਆ ਓਥੋਂ ਦੇ ਸਟਾਰਸ ਨਾਲ ਇਸ ਕਰਕੇ ਅਸੀਂ ਸਾਰੇ ਤਾਂ ਸ਼ਰੂਤੀ ਨੂੰ ਖਿੱਲ ਮਖਾਣੇ ਈ ਲੱਗਦੇ ਸੀ, ਪਰ ਭੋਰਾ ਐਟੀਟਿਉੜ ਨੀ ਕੁੜੀ ਵਿੱਚ, ਬਹੁਤ ਤਿਆਰ ਐਕਟਰ ਐ ਤੇ ਛੇਤੀਓ ਵੱਡੇ ਹੋਰ ਪ੍ਰੋਜੈਕਟਸ ਵਿੱਚ ਦਿਖਣ ਵਾਲੀ ਐ। ਚਲੋ ਮੋਟੀਆਂ ਅੱਖਾਂ ਵਾਲੀ ਕੁੜੀ ਸੋਹਣੀ ਤਾਂ ਰੱਜ ਕੇ ਹੈ ਈ ਪਰ ਮੈਨੂੰ ਪਰਸਨਲੀ ਸ਼ਰੂਤੀ ਦੀ ਆਵਾਜ ਬਹੁਤ ਪਸੰਦ ਐ.. ⤵️ (ਬਾਕੀ ਕਮੈਂਟ ਵਿੱਚ ਪੜ੍ਹੋ) | Posted on 06/Aug/2024 09:30:51

Shruti Sodhi
Shruti Sodhi

Check out the latest gallery of Shruti Sodhi